Blog

Love is Real!

ਹੁੰਦੀ ਹੈ ਪਿਆਰ ਨਾਂ ਦੀ ਚੀਜ਼! ਇਹ ਬੱਚੀ ਇਸ ਆਪਣੇ ‘ ਭਰਾ’ ਦੇ ਨੇੜ ਵਿਚ ਪਲੀ ਹੈ। ਅਜੇ ਅੱਠ ਕੁ ਮਹੀਨਿਆਂ ਦੀ ਹੈ ਅਤੇ ਇਸਦੀਆਂ ਅੱਖਾਂ ਸਿਰਫ ਇਸ ਮਿੱਤਰ ਨੂੰ ਲੱਭਦੀਆਂ ਜਾਪਦੀਆਂ ਸਨ- ਮਾਂ ਤੇ ਪਿਤਾ ਤੋਂ ਇਲਾਵਾ। ਕੰਨ ਇਸਦੇ ਭੌਂਕਣ, ਖੇਡਣ ਦੀਆਂ ਅਵਾਜ਼ਾਂ ਸੁਣਦੇ ਆਏ ਸਨ, ਗਰਭ ਤੋਂ ਹੀ। ਅੱਖਾਂ ਤਾਂਘਦੀਆਂ ਲੱਗਦੀਆਂ ਸਨ ਇਸਨੂੰ ਫੜਨ ਨੂੰ। ਪਹਿਲਾ ਸ਼ਬਦ ਜੋ ਇਸ ਨੇ ਬੋਲਿਆ ਉਹ ਸ਼ਾਇਦ ਬੌਂ ਬੌਂ ਵਰਗਾ ਕੁਝ ਹੀ ਸੀ। ਪਹਿਲੀ ਵਾਰ ਰਿੜ੍ਹਨ ਵਰਗਾ ਕੁਝ ਸੰਭਵ ਹੋਇਆ ਤਾਂ ਇਸੇ ਨੂੰ ਛੋਹਣ ਲਈ ਉੱਲਰੀ। ਹੁਣ ਤਾਂ ਸਿੱਧੀ ਪੇਟ ਭਾਰ ਚੱਲ ਕੇ ਪਹੁੰਚ ਹੀ ਗਈ ਹੈ। ਸਿਰ ਹਿਲਾਂਦੀ ਅਤੇ ਖੁਸ਼ ਹੁੰਦੀ ਹੈ- ਲੋਕਾਂ ਨੂੰ ਦੇਖ ਕੇ, ਜਿਵੇਂ ਇਹ ਮਿੱਤਰ ਹੁੰਦਾ ਹੈ। ਇਸ ਨਾਲ ਦੋਸਤੀ ਕਰਨ ਦਾ ਰਾਹ ਵੀ ਇਹੀ ਹੈ- ਆਪਣਾ ਸਿਰ ਅਤੇ ਸਰੀਰ ਇਸਦੇ ਇਸ ਮਿੱਤਰ ਵਾਂਗ ਹਿਲਾਓ। ਉਹ ਮੁਸਕਰਾ ਪਏਗੀ!

My Latest Posts

• • •

• • •