ਕੱਲ੍ਹ ਸ਼ਾਮ ਦੀ ਗੱਲ ਹੈ। ਨੈਟਫ਼ਲਿਕਸ ਉਤੇ ਗਲਫ ਮੁਲਕਾਂ ਵੱਲ ਜਾਂਦੇ ਭੋਲੇ ਭਾਲੇ ਘਰ ਗਿਰਵੀ ਕਰ ਕੇ ਤੇ ਚੰਗੀ ਭਲੀ ਮਾਂ, ਗਰਭਵਤੀ ਪਤਨੀ ਵਾਲੀ ਜਿ਼ੰਦਗੀ ਛੱਡ ਕੇ – ਵੀਜ਼ਾ ਲਵਾਂਦੇ ਅਨਪੜ੍ਹ ਮਜ਼ਦੂਰ ਦੀ ਇੱਕ ਕਹਾਣੀ ਦੇਖੀ। ਧੋਖਾ ਹੋ ਗਿਆ, ਕਿਸੇ ਸਾਥੀ ਮਜ਼ਦੂਰ ਦੇ ਜੀਜੇ ਨੇ ਠੱਗ ਲਿਆ। ਕਿਕਹਾ ਗਿਆ ਸੀ ਕਿ ਕੰਪਨੀ ਵਿਚ ਮੁਲਾਜ਼ਮਤ ਮਿਲੇਗੀ, ਏਸੳਿ ਕਮਰਾ ਤੇ ਬਣੀ ਬਣਾਈ ਰਿਡੀ ਵੀ। ਇੱਕ ਨੌਜਵਾਨ ਕੁਆਰਾ ਮੁੰਡਾ ਵੀ ਗੱਡੀ ਵਿਚ ਮਿਲ ਗਿਆ। ਟਿਕਾਣੇ ਪੁੱਜ ਹਵਾਈ ਅੱਡੇ ਪੁੱਜੇ। ਕੋਈ ਕੰਪਨੀ ਵਾਲਾ ਨਹੀਂ ਆਇਆ ਲੈਣ। ਬਾਕੀ ਲੋਕ ਚਲੇ ਗਏ। ਕੰਪਨੀ ਨੂੰ ਫੋਨ ਕੀਤਾ ਪਰ ਕਿਸੇ ਨਾ ਚੁੱਕਿਆ। ਕਿਸੇ ਮਦਦਗਾਰ ਨੇ ਕਿਹਾ ਕਿ ਛੁੱਟੀ ਹੈ ਨਾ, ਦੋ ਦਿਨਾਂ ਬਾਅਦ ਗੱਲ ਕਰ ਲੈਣਾ। ਇਹ ਦੋ ਬਾਹਰ ਆ ਗਏ ਤੇ ਉਡੀਕਣ ਲੱਗੇ। ਭਾਸ਼ਾ ਦੀ ਸਮਝ ਨਹੀਂ, ਟਿਕਾਣਾ ਕੋਈ ਨਹੀਂ। ਏਨੇ ਨੂੰ ਕੋਈ ਅਰਬੀ ਆਦਮੀ, ਜੋ ਸ਼ਾਇਦ ਆਪਣੇ ਮਜਦੂਰ ਲੱਭਣ ਆਇਆ ਸੀ ਜਿਨ੍ਹਾਂ ਨੂੰ ਕੋਈ ਹੋਰ ਲੈ ਗਿਆ ਹੋਏਗਾ ਜਾਂ ਉਹ ਆਏ ਹੀ ਨਹੀਂ ਹੋਣੇ- ਉਸ ਉਨ੍ਹਾਂ ਕੋਲ ਆ ਕੇ ਰੋਅਬ ਨਾਲ ਉਨ੍ਹਾਂ ਦੇ ਪਾਸਪੋਰਟ ਮੰਗੇ। ਪਾਸਪੋਰਟ ਵੇਖ ਕੇ ਰੋਅਬ ਨਾਲ ਅਰਬੀ ਭਾਸ਼ਾ ਵਿਚ ਹੀ ਤੇ ਇਸ਼ਾਰੇ ਨਾਲ ਹੀ ਕਹਿੰਦਾ ਕਿ ਚੱਲੋ ਮੇਰੀ ਗੱਡੀ ਵਿਚ ਬੈਠੋ। ਛੋਟੇ ਮੁੰਡੇ ਨੇ ਜੋ ਕੁਝ ਅੰਗਰੇਜੀ ਜਾਣਦਾ ਸੀ ਕੋਸ਼ਿਸ਼ ਕੀਤੀ ਕਹਿਣ ਦੀ ਕਿ ਉਹ ਕੰਪਨੀ ਵਾਲੇ ਦੀ ਉਡੀਕ ਕਰ ਰਹੇ ਹਨ। ਖੈਰ ਉਹ ਬੜੇ ਕੁਰਖਤ ਲਹਿਜੇ ਨਾਲ ਆਪਣੀ ਪਿਕ ਅਪ ਵੈਨ ਵਿਚ ਲੈ ਗਿਆ, ਜਿਵੇਂ ਜਾਨਵਰ ਲੱਦੇ ਹੋਣ। ਉਨ੍ਹਾਂ ਕਈ ਕਿਸੇ ਕਿਸਮ ਦੀ ਕੋਈ ਇੱਜ਼ਤ ਉਸ ਨੇ ਨਹੀਂ ਦਿਖਾਈ । ਰਾਤੋ ਰਾਤ ਉਗ ਰੇਤ ਦੇ ਟਿੱਬਿਆਂ ਵਿਚ ਦੂਰ ਦੁਰਾਡੇ ਬਣੇ ਆਪਣੇ ਡੇਰੇ ਲੈ ਗਿਆ- ਪਾਣੀ ਵੀ ਪੀਣ ਨਾ ਦਿੱਤਾ। ਦਿਨਾਂ ਨੂੰ ਦੋ ਡੇਰਿਆਂ ਵਿਚ ਰੱਖਿਆ ਗਿਆ ਤੇ ਆਪਸ ਵਿਚ ਕੋਈ ਮੇਲ ਨਾ ਰਿਹਾ ਜਿੱਥੇ ਹੀਰੋ ਰਿਹਾ ਉਸ ਨੂੰ ਛੇਤੀ ਹੀ ਪਤਾ ਲੱਗਾ ਕਿ ਮੈਂ ਇੱਥੇ ਗੁਲਾਮ ਹੋ ਗਿਆ ਹਾਂ ਤੇ ਊਠਾਂ ਤੇ ਭੇਡਾਂ ਬੱਕਰੀਆਂ ਨੂੰ ਰਜਾਉਣ ਲਈ ਰੱਖਿਆ ਗਿਆ ਹਾਂ, ਬਿਨਾ ਚੰਗੀ ਰੋਟੀ ਜਾਂ ਬਿਸਤਰ ਦੇ ਹੀ। ਪਾਣੀ ਨਾਲ ਮੋਟਾ ਟੁੱਕਰ ਖਾਣ ਨੂੰ। ਖੈਰ ਉਸ ਨਾਲ ਅੱਗੋਂ ਕੀ ਹੋਇਆ ਇਹ ਤੁਸੀਂ ਫਿਲਮ ਦੇਖ ਕੇ ਪਤਾ ਲਾਉਣਾ।
ਮੈਨੂਂ ਚੇਤੇ ਆ ਰਿਹਾ ਸੀ ਕਿ ਜਦੋਂ ਅਸੀ ਛੋਟੇ ਸੀ, ਤਾਂ ਮੈਂ ਅੱਖੀਂ ਵੇਖਿਆ ਕਿ ਜਿਮੀਦਾਰ ਲੁਧਿਆਣੇ ਜਲੰਧਰ ਸਟੇਸ਼ਨਾਂ ਤੋਂ ਏਸੇ ਤਰ੍ਹਾਂ ਯੂਪੀ, ਬੀਹਾਰ ਉੜੀਸਾ ਦੇ ਮਜਦੂਰ ਲੋਕਾਂ ਨੂੰ ਚੁੱਕ ਕੇ ਨਾਲ ਲੈ ਆਉਂਦੇ ਸੀ । ਉਨ੍ਹਾਂ ਕੋਲੋਂ ਡੰਗਹਾਂ ਮੁਰਗੀਆਂ ਤੇ ਗੋਹੇ ਕੂੜੇ ਦਾ ਕੰਮ ਕਰਾਉਂਦੇ ਸੀ॥ ਪੰਜਾਬੀ ਮਜਦੂਰਾਂ ਤੋਂ ਘੱਟ ਪੈਸੇ ‘ਤੇ ਜਿਹੜੇ ਕੋਈ ਲੋਲ੍ਹੇ ਜਾਂ ਸਿਧਾੜ ਹੁੰਦੇ ਉਨ੍ਹਾਂ ਨੂੰ ਬਸ ਚਾਹ ਪੱਣੀ, ਰੋਟੀ ਤੇ ਲੀੜਾ ਲੱਤਾ ਦੇ ਕੇ ਸਾਲਾਂ ਬੱਧੀ ਰੱਖੀ ਰੱਖਦੇ। ਏਸੇ ਕਹਾਣੀ ਵਾਂਹ। ਕਈ ਭੱਜਣ ਵਿਚ ਕਾਮਯਾਬ ਹੋ ਜਾਂਦੇ, ਕਈ ਓਥੇ ਈ ਰੁਲਦੇ ਰਹਿੰਦੇ।

ਸ਼ੁਕਰ ਹੈ ਕਿ ਹੁਣ ਓਨ੍ਹਾਂ ਥਾਹਾਂ ‘ਤੇ ਲੇਬਰ ਘੱਟ ਆਉਂਦੀ ਹੈ। ੳਨ੍ਹਾਂ ਦੇ ਵੀ ਖੁਸ਼ਹਾਲੀ ਹੋ ਰਹੀ ਹੈ।
ਅੱਜ ਕੱਲ੍ਹ ਵਿਚ ਹੀ ਸਰਹੱਦੀ ਇਲਾਕੇ ਦੇ ਪਿੰਡਾਂ ਵਿ ਵੇਖਣ ਨੂੰ ਮਿਲ ਰੁਹਾ ਹੈ ਕਿ ਅਜਿਹੇ ਕੇਸ ਕਾਫੀ ਲੱਭਦੇ ਪਏ ਹਨ। ਜਿਨ੍ਹਾਂ ਨੂੰ ਇਕ ਸੰਸਥਾ ਜਾਂ ਤਰਸਵਾਨ ਸੱਜਣਾਂ ਦੀ ਟੋਲੀ ਲੱਭ ਲੱਭ ਕੇ, ਬਣਦੀ ਮਜਦੂਰੀ ਦਿਵਾਅ ਕੇ ਉਨ੍ਹਓ ਦੇ ਘਰਾਂ ਵਿਚ ਵਾਪਿਸ ਭੇਜਣ ਦੀ ਸਰਗਰਮ ਕੋਸ਼ਸ਼ ਕਰ ਰਹੀ ਹੈ । ਇਸ ਖੌਫਨਾਕ ਵਰਤਾਰੇ ਨੂੰ ਦੇਖ ਕੇ ਦਿਲ ਬਹੁਤ ਦਹਿਲਿਆ ਹੈ ।
ਇਨਸਾਨ ਨੂੰ ਲਾਲਚ ਕਰਕੇ ਇਨਸਾਨੀਅਤ ਨਹੀਂ ਗੁਆਉਣੀ ਚਾਹੀਦੀ। ਸਰਬਤ ਦੇ ਭਲੇ ਵਿਚ ਇਹ ਵੀ ਲੋਕ ਆਉਂਦੇ ਹਨ!